ਸਭ ਕੁਝ ਰੱਬ ਨੂੰ ਸਮਰਪਿਤ ਕਰਨਾ

ਅਬਰਾਹਮ ਅਤੇ ਇਸਹਾਕ

ਇਹ ਡਾਊਨਲੋਡ Vimeo ਤੋਂ ਹੈ। ਵੀਡੀਓ ਦੇ ਹੇਠਾਂ ‘download’ 'ਤੇ ਕਲਿੱਕ ਕਰੋ ਅਤੇ ਫਿਰ ਆਪਣੀ resolution ਚੁਣੋ।


ਧਰਮ-ਸ਼ਾਸਤਰ ਹਵਾਲਾ: ਉਤਪੱਤੀ 22:1–19

ਵੀਡੀਓ ਸੰਖੇਪ:

ਬਹੁਤ ਸਾਲਾਂ ਤੱਕ, ਅਬਰਾਹਮ ਅਤੇ ਸਾਰਾਹ ਇੱਕ ਬੱਚੇ ਦੀ ਆਸ ਕਰਦੇ ਰਹੇ, ਪਰ ਸਾਰਾਹ ਕਦੇ ਗਰਭਵਤੀ ਨਹੀਂ ਹੋਈ। ਜਦੋਂ ਅਬਰਾਹਮ ਨੱਬੇ-ਨੌਂ ਸਾਲ ਦਾ ਸੀ, ਰੱਬ ਨੇ ਅਬਰਾਹਮ ਨੂੰ ਵਾਅਦਾ ਕੀਤਾ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ (ਉਤਪੱਤੀ 17:4)। ਰੱਬ ਨੇ ਇਹ ਵੀ ਵਾਅਦਾ ਕੀਤਾ ਕਿ ਸਾਰਾਹ ਦਾ ਇੱਕ ਪੁੱਤਰ ਹੋਵੇਗਾ ਅਤੇ ਉਹ ਵੀ ਬਹੁਤ ਸਾਰੀਆਂ ਕੌਮਾਂ ਦੀ ਮਾਂ ਬਣੇਗੀ (ਉਤਪੱਤੀ 17:16)। ਇੱਕ ਸਾਲ ਬਾਅਦ, ਸਾਰਾਹ ਨੇ ਉਨ੍ਹਾਂ ਦੇ ਇਕੱਲੇ ਪੁੱਤਰ, ਇਸਹਾਕ, ਨੂੰ ਜਨਮ ਦਿੱਤਾ।

ਅਬਰਾਹਮ ਇੱਕ ਧਰਮੀ ਮਨੁੱਖ ਸੀ, ਹਾਲਾਂਕਿ ਉਹ ਵੀ ਕਦੀ-ਕਦੀ ਗਲਤੀਆਂ ਕਰਦਾ ਸੀ। ਜਦੋਂ ਇਸਹਾਕ ਛੋਟਾ ਸੀ, ਰੱਬ ਨੇ ਅਬਰਾਹਮ ਦੀ ਵਫ਼ਾਦਾਰੀ ਦੀ ਕਸੌਟੀ ਲੈਣ ਦਾ ਫੈਸਲਾ ਕੀਤਾ। ਇੱਕ ਦਿਨ, ਰੱਬ ਨੇ ਅਬਰਾਹਮ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇੱਕ ਖਾਸ ਥਾਂ ’ਤੇ ਲੈ ਜਾਵੇ, ਉਸਨੂੰ ਬੰਨ੍ਹ ਦੇਵੇ ਅਤੇ ਉਸ ਦੀ ਬਲੀ ਚੜ੍ਹਾਏ। ਅਬਰਾਹਮ ਜਾਣਦਾ ਸੀ ਕਿ ਉਸਨੇ ਰੱਬ ਦੀ ਆਗਿਆ ਮੰਨਣੀ ਹੈ, ਇਸ ਲਈ ਉਸਨੇ ਰੱਬ ’ਤੇ ਭਰੋਸਾ ਕਰਕੇ ਹਰ ਹਦਾਇਤ ਪੂਰੀ ਕੀਤੀ।

ਜਿਵੇਂ ਹੀ ਅਬਰਾਹਮ ਇਸਹਾਕ ਦੀ ਬਲੀ ਦੇਣ ਵਾਲਾ ਸੀ, ਪ੍ਰਭੂ ਦਾ ਇੱਕ ਦੂਤ ਪ੍ਰਗਟ ਹੋਇਆ ਅਤੇ ਕੁਰਬਾਨੀ ਲਈ ਇੱਕ ਮੇਢਾ ਮੁਹੱਈਆ ਕਰਵਾਇਆ ਗਿਆ। ਰੱਬ ਨੇ ਅਬਰਾਹਮ ਦਾ ਵਿਸ਼ਵਾਸ ਦੇਖਿਆ, ਅਤੇ ਅਬਰਾਹਮ ਨੇ ਉਸ ਥਾਂ ਦਾ ਨਾਮ “ਰੱਬ ਪਰਬੰਧ ਕਰੇਗਾ” ਰੱਖਿਆ।

ਵੀਡੀਓ ਬਾਰੇ:

ਏਲਮ ਉਤਸੁਕ ਰਾਜਾ ਜ਼ਕਾਰ ਨੂੰ ਦੱਸਦਾ ਹੈ ਕਿ ਰੱਬ ਨੇ ਉਸਦੇ ਮਾਲਕ ਅਬਰਾਹਮ ਦੇ ਵਿਸ਼ਵਾਸ ਦੀ ਕਿਵੇਂ ਪਰੀਖਿਆ ਲਈ।

ਫਿਰ ਏਲਮ ਵਾਂਡਾ ਪਾਂਦਾ ਹੈ ਕਿ ਰੱਬ ਨੇ ਅਬਰਾਹਮ ਲਈ ਕਿਵੇਂ ਪ੍ਰਬੰਧ ਕੀਤਾ ਅਤੇ ਉਸਦੀ ਆਗਿਆਕਾਰਤਾ ਅਤੇ ਪਾਲਣਾ ਕਰਨ ਦੀ ਇੱਛਾ ਲਈ ਉਸਨੂੰ ਕਿਵੇਂ ਬਹੁਤ ਅਸੀਸ ਦਿੱਤੀ।

ਅਬਰਾਹਮ ਦਾ ਰੱਬ ਨਾਲ ਇੱਕ ਵਿਸ਼ੇਸ਼ ਸੰਬੰਧ ਸੀ। ਰੱਬ ਨੇ ਅਬਰਾਹਮ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਨੂੰ ਇੱਕ ਮਹਾਨ ਕੌਮ ਬਣਾਵੇਗਾ, ਜਿਸਦੀ ਸੰਤਾਨ ਆਕਾਸ਼ ਦੇ ਤਾਰਿਆਂ ਜਿਤਨੀ ਹੋਵੇਗੀ (ਉਤਪੱਤੀ 15:4)।
ਅਬਰਾਹਮ ਨੇ ਰੱਬ ’ਤੇ ਵਿਸ਼ਵਾਸ ਕਰਨ ਦਾ ਚੋਣ ਕੀਤਾ, ਭਾਵੇਂ ਕਿ ਅਬਰਾਹਮ ਅਤੇ ਉਸਦੀ ਪਤਨੀ ਸਾਰਾਹ ਦੇ ਹਜੇ ਤੱਕ ਕੋਈ ਬੱਚੇ ਨਹੀਂ ਸਨ (ਉਤਪੱਤੀ 17)।

ਅਬਰਾਹਮ ਦਾ ਰੱਬ ਦੀਆਂ ਹਦਾਇਤਾਂ ਨੂੰ ਵਿਸ਼ਵਾਸ ਨਾਲ ਮੰਨਣ ਦਾ ਫ਼ੈਸਲਾ, ਅਬਰਾਹਮ ਦੀ ਆਪਣੀ ਇੱਛਾ ਦਾ ਰੱਬ ਅੱਗੇ ਸਮਰਪਣ ਸੀ। ਭਾਵੇਂ ਇਹ ਬਹੁਤ ਮੁਸ਼ਕਲ ਸੀ, ਅਬਰਾਹਮ ਫਿਰ ਵੀ ਰੱਬ ਦੀ ਇੱਛਾ ਨੂੰ ਪਾਲਣਾ ਕਰਨਾ ਚਾਹੁੰਦਾ ਸੀ ਅਤੇ ਬਲੀ ਲਈ ਤਿਆਰੀ ਕਰ ਲਈ। ਰੱਬ ਨੇ ਅਬਰਾਹਮ ਦੇ ਵਿਸ਼ਵਾਸ ਨੂੰ ਦੇਖਿਆ, ਇੱਕ ਮੇਂਡੇ ਦਾ ਪ੍ਰਬੰਧ ਕੀਤਾ, ਅਤੇ ਇੱਕ ਦੂਤ ਭੇਜਿਆ ਤਾਂ ਜੋ ਉਹਨਾਂ ਨੂੰ ਉਸਦੇ ਵਾਅਦੇ ਦੀ ਯਾਦ ਦਵਾਏ।

ਵਿਚਾਰ ਕਰਨ ਲਈ ਪ੍ਰਸ਼ਨ:

ਰੱਬ ਨੇ ਅਬਰਾਹਮ ਨੂੰ ਇਸਹਾਕ ਨਾਲ ਕੀ ਕਰਨ ਲਈ ਕਿਹਾ ਸੀ?

ਜਦੋਂ ਪ੍ਰਭੂ ਦਾ ਦੂਤ ਪ੍ਰਗਟ ਹੋਇਆ, ਤਾਂ ਕੀ ਹੋਇਆ?

ਰੱਬ ਨੇ ਅਬਰਾਹਮ ਨਾਲ ਕਿਹੜਾ ਵਾਅਦਾ ਕੀਤਾ?

ਜਦੋਂ ਤੁਸੀਂ ਵਿਸ਼ਵਾਸਯੋਗ ਰਹਿੰਦੇ ਹੋ ਤਾਂ ਰੱਬ ਤੁਹਾਡੀ ਮਦਦ ਕਿਉਂ ਕਰਦਾ ਹੈ?